Home Satguru Ravidass Ji Baba Saheb Ambedkar Ji Saheb Kanshi Ram Ji Sant Ramanand Ji
News
Bani
Ravidassia Matrimony
Upcoming Events
Contact Us
Advertisements
Committies Contacts
Songs
Welcome To Modi Inqalab Da









ਬੈਰਗਾਮੋ ਵਿਖੇ ਡੇਰਾ ਸੱਚਖੰਡ ਬੱਲਾਂ ਦੇ ਮਹਾਂਪੁਰਸ਼ ਸ਼੍ਰੀ 108 ਸੰਤ ਨਿਰੰਜਣ ਦਾਸ ਜੀ ਅਤੇ ਸੰਤ ਸੁਰਿੰਦਰ ਦਾਸ ਬਾਵਾ ਜੀ ਸੰਗਤਾਂ ਨੂੰ ਦਰਸ਼ਨ ਦੇਣ ਲਈ ਪਹੁੰਚੇ



ਬੈਰਗਾਮੋ(ਮਨੀ ਚੌਹਾਨ) ਸ਼੍ਰੀ ਗੁਰੂ ਰਵਿਦਾਸ ਦਰਬਾਰ ਬੈਰਗਾਮੋ ਵਿਖੇ ਰਵਿਦਾਸੀਆ ਕੌਮ ਦੇ ਮਹਾਨ ਪ੍ਰਚਾਰਕ ਡੇਰਾ ਸੱਚਖੰਡ ਬੱਲਾਂ ਦੇ ਮੌਜੂਦਾ ਗੱਦੀ ਨਸ਼ੀਨ ਸ਼੍ਰੀ 108 ਸੰਤ ਨਿਰੰਜਣ ਦਾਸ ਜੀ ਅਤੇ ਸੰਤ ਸੁਰਿੰਦਰ ਦਾਸ ਬਾਵਾ ਜੀ ਮਿਤੀ 28 ਅਪ੍ਰੈਲ 2013 ਦਿਨ ਸ਼ਨੀਵਾਰ ਨੂੰ ਸੰਗਤਾਂ ਨੂੰ ਦਰਸ਼ਨ ਦੇਣ ਲਈ ਪਹੁੰਚੇ | ਇਸ ਮੌਕੇ ਤੇ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਜੀ ਦੇ ਅਖੰਡ ਜਾਪਾਂ ਦੇ ਭੋਗ ਪਾਏ ਗਏ | ਉਪਰੰਤ ਸ਼੍ਰੀ ਜੀਵਨ ਸੋਹਲ ਜੀ ਅਤੇ ਗੁਰੂਘਰ ਦੇ ਕੀਰਤਨੀ ਜੱਥੇ ਨੇ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ | ਸ਼੍ਰੀ 108 ਸੰਤ ਸੁਰਿੰਦਰ ਦਾਸ ਬਾਵਾ ਜੀ ਨੇ ਸੰਗਤ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਵਿਆਖਿਆ ਕਰਦਿਆਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਨਾਲ ਜੋੜਿਆ ਅਤੇ ਉੁਨ੍ਹਾਂ ਦੇ ਦਰਸਾਏ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲਾਂ ਕਰਨ ਦਾ ਉਪਦੇਸ਼ ਦਿੱਤਾ | ਗੁਰੂਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਮਹਾਪੁਰਸ਼ਾਂ ਦਾ ਗੁਰੂਘਰ ਪਹੁੰਚਣ ਤੇ ਤਹਿ ਦਿਲੋਂ ਧੰਨਵਾਦ ਕੀਤਾ ਗਿਆ | ਆਰਤੀ ਅਰਦਾਸ ਉਪਰੰਤ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ |

ਵਿਚੈਂਸਾ ਵਿਖੇ ਸ਼੍ਰੀਮਾਨ 108 ਸੰਤ ਨਿਰੰਜਨ ਦਾਸ ਜੀ ਮਹਾਰਾਜ ਅਤੇ ਸੰਤ ਸੁਰਿੰਦਰ ਦਾਸ ਬਾਵਾ ਜੀ ਸੰਗਤਾਂ ਨੂੰ ਦਰਸ਼ਨ ਦੇਣ ਲਈ ਪਹੁੰਚੇ

ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ ਦੀ ਨਵੀਂ ਇਮਾਰਤ ਵਿੱਚ ਹੋਏ ਅੰਮ੍ਰਿਤਬਾਣੀ ਦੇ ਪ੍ਰਕਾਸ਼




(ਜਿੰਦਰ ਸ਼ੀਹਮਾਰ) 26 ਅਪ੍ਰੈਲ 2013 ਵਿਚੈਂਸਾ - ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ ਵਿਖੇ 26 ਅਪ੍ਰੈਲ ਦਿਨ ਸ਼ੁੱਕਵਾਰ ਨੂੰ ਡੇਰਾ ਸਚਖੰਡ ਬੱਲਾਂ ਦੇ ਮਹਾਨ ਮਹਾਂਪੁਰਸ਼ ਮੌਜੂਦਾ ਗੱਦੀ ਨਸ਼ੀਨ ਸ਼੍ਰੀਮਾਨ 108 ਸੰਤ ਨਿਰੰਜਨ ਦਾਸ ਜੀ ਮਹਾਰਾਜ ਅਤੇ ਸੰਤ ਸੁਰਿੰਦਰ ਦਾਸ ਬਾਵਾ ਜੀ ਦੇ ਵਿਚੈਂਸਾ ਪਹੁੰਚਣ ਤੇ ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ ਦੀਆਂ ਸੰਗਤਾਂ ਵਲੋਂ ਸੰਤਾਂ ਮਹਾਂਪੁਰਸ਼ਾਂ ਤੇ ਸਵਾਗਤ ਕੀਤਾ ਗਿਆ ਇਸੇ ਮੌਕੇ ਤੇ ਗੁਰੂ ਘਰ ਦੀ ਨਵੀਂ ਖਰੀਦੀ ਇਮਾਰਤ ਵਿੱਚ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਕੀਤੇ ਗਏ ਅੰਮ੍ਰਿਤਬਾਣੀ ਪ੍ਰਕਾਸ਼ ਉਪਰੰਤ ਗੁਰੂ ਘਰ ਦੇ ਪਾਠੀ ਭਾਈ ਸਾਹਿਬ ਸਤਨਾਮ ਸਿੰਘ ਜੀ ਪਾਸੋਂ ਅੰਮ੍ਰਿਤਬਾਣੀ ਦੇ ਜਾਪਾਂ ਦੇ ਭੋਗ ਪਾਏ ਗਏ ਅੰਮ੍ਰਿਤਬਾਣੀ ਦੇ ਭੋਗ ਉਪਰੰਤ ਪਰਮਜੀਤ ਪਰਲ, ਜੀਵਨ ਸੋਹਲ, ਸੰਤੋਖ ਸਿੰਘ ਅਤੇ ਬੱਬੂ ਜਲੰਧਰੀਆ ਜੀ ਨੇ ਧਾਰਮਿਕ ਅਤੇ ਮਿਸ਼ਨਰੀ ਰਚਨਾਵਾਂ ਸੰਗਤਾਂ ਨੂੰ ਸਰਵਨ ਕਰਵਾਈਆਂ ਉਪਰੰਤ 108 ਸੰਤ ਸੁਰਿੰਦਰ ਦਾਸ ਬਾਵਾ ਜੀ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਦਿਆਂ ਸਤਸੰਗ ਅਰੰਭ ਕੀਤਾ ਇਸ ਦੌਰਾਨ ਗੁਰੂ ਘਰ ਵਿਖੇ ਸੰਗਤਾਂ ਬਹੁਤ ਭਾਰੀ ਗਿਣਤੀ ਵਿੱਚ ਪਹੁੰਚੀਆਂ ਸਾਰੀਆਂ ਹੀ ਸੰਗਤਾਂ ਨੇ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਜੀ ਦੀ ਬਾਣੀ ਦਾ ਅਨੰਦ ਮਾਣਿਆ ਅਤੇ ਸੰਤਾਂ ਮਹਾਂਪੁਰਸ਼ਾਂ ਦੇ ਦਰਸ਼ਨ ਕੀਤੇ ਅੰਤ ਵਿੱਚ ਗੁਰੂ ਘਰ ਦੇ ਮੁੱਖ ਸੇਵਾਦਾਰ ਪਰਮਜੀਤ ਜੀ ਨੇ ਸੰਤਾ ਮਹਾਂਪੁਰਸ਼ਾਂ ਦਾ ਅਤੇ ਪਹੁੰਚੀਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਸਗੰਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਸੰਗਤਾਂ ਇਸੇ ਤਰਾਂ ਹੀ ਆਉਣ ਵਾਲੇ ਸਮੇਂ ਵਿੱਚ ਪ੍ਰਬੰਧਕ ਕਮੇਟੀ ਦਾ ਸਾਥ ਦੇਣ ਉਪਰੰਤ ਆਰਤੀ ਅਰਦਾਸ ਅਤੇ ਗੁਰੂ ਕੇ ਅਤੁਟ ਲੰਗਰ ਵਰਤਾਏ ਗਏ ਅਤੇ ਸ਼ਾਮ ਦੇ ਸਮੇਂ ਸੰਗਤਾਂ ਨੇ ਸੰਤਾਂ ਮਹਾਂਪੁਰਸ਼ਾਂ ਪਾਸੋਂ ਨਾਮ ਦੀ ਦਾਤ ਪ੍ਰਾਪਤ ਕੀਤੀ ਉਪਰੰਤ ਸੰਗਤਾਂ ਖੁਸ਼ੀ ਖੁਸ਼ੀ ਆਪਣੇ ਘਰ ਪਰਤੀਆਂ ਬਹੁਤ ਸਾਰੀਆਂ ਸੰਗਤਾਂ ਰਾਤ ਸਮੇਂ ਗੁਰੂ ਘਰ ਹੀ ਰਹੀਆਂ ਅਤੇ ਸਵੇਰ ਸਮੇਂ ਜਦੋਂ ਸੰਗਤਾਂ ਸਮੇਤ ਸੰਤਾਂ ਮਹਾਪੁਰਸ਼ਾਂ ਨੇ ਗੁਰੂ ਘਰ ਨਵੀਂ ਇਮਾਰਤ ਦੇ ਅੰਦਰੋਂ ਬਾਹਰੋ ਦਰਸ਼ਨ ਕੀਤੇ ਤੇ ਮਹਾਪੁਰਸ਼ਾਂ ਨੇ ਪ੍ਰਬੰਧਕ ਕਮੇਟੀ ਦੀ ਬਹੁਤ ਪ੍ਰਸ਼ੰਸ਼ਾ ਕੀਤੀ ਅਤੇ ਵਿਚੈਂਸਾ ਦੀਆਂ ਸੰਗਤਾਂ ਨੂੰ ਇਸ ਕਾਰਜ ਦੀ ਬਹੁਤ ਬਹੁਤ ਵਧਾਈ ਅਤੇ ਆਸ਼ੀਰਵਾਦ ਦਿੱਤਾ ਇਸ ਮੌਕੇ ਤੇ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸਮੂਹ ਸੰਗਤਾਂ ਹਾਜਿਰ ਸਨ ।





ਸ਼੍ਰੀ ਗੁਰੂ ਰਵਿਦਾਸ ਮਿਸ਼ਨ ਇਟਲੀ ਵਲੋਂ ਪਹਿਲੀ ਵਾਰ ਇਟਲੀ ਪੱਧਰ ਤੇ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 636ਵਾਂ ਪ੍ਰਕਾਸ਼ ਦਿਹਾੜਾ, ਰਵਿਦਾਸੀਆ ਧਰਮ ਦਾ ਚੌਥਾ ਸਥਾਪਨਾ ਦਿਵਸ ਅਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ 122 ਵਾਂ ਜਨਮ ਦਿਨ ਮਨਾਇਆ ਗਿਆ

ਇੰਡੀਆ ਤੋਂ ਵਿਸ਼ੇਸ਼ ਤੌਰ ਤੇ ਸ਼੍ਰੀਮਾਨ 108 ਸੰਤ ਨਿਰੰਜਨ ਦਾਸ ਜੀ ਅਤੇ ਸੰਤ ਸੁਰਿੰਦਰ ਦਾਸ ਬਾਵਾ ਜੀ ਪਹੁੰਚੇ





(ਜਿੰਦਰ ਸ਼ੀਹਮਾਰ) ਸ਼੍ਰੀ ਗੁਰੂ ਰਵਿਦਾਸ ਧਰਮ ਅਸਥਾਨ ਮਾਨਤੋਵਾ ਵਿਖੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 636ਵਾਂ ਪ੍ਰਕਾਸ਼ ਦਿਹਾੜਾ ਅਤੇ ਰਵਿਦਾਸੀਆ ਧਰਮ ਦਾ ਚੌਥਾ ਸਥਾਪਨਾ ਦਿਵਸ ਅਤੇ ਨਾਲ ਹੀ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ 122ਵਾਂ ਜਨਮ ਦਿਨ ਇਟਲੀ ਪੱਧਰ ਤੇ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਇਟਲੀ ਵਲੋਂ ਮਨਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਰਵਿਦਾਸੀਆ ਧਰਮ ਦੇ ਮਹਾਨ ਪ੍ਰਚਾਰਕ ਸ਼੍ਰੀ 108 ਸੰਤ ਨਿਰੰਜਨ ਦਾਸ ਮਹਾਰਾਜ ਜੀ ਅਤੇ 108 ਸੰਤ ਸੁਰਿੰਦਰ ਦਾਸ ਬਾਵਾ ਜੀ ਸੰਗਤਾਂ ਨੂੰ ਦਰਸ਼ਨ ਦੇਣ ਲਈ ਪਹੁੰਚੇ ਇਸ ਸਮਾਗਮ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ ਪ੍ਰੋਗ੍ਰਾਮ ਦੀ ਆਰੰਭਤਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਪਾਵਨ ਤੇ ਪਵਿੱਤਰ ਅੰਮ੍ਰਿਤਬਾਣੀ ਦੇ ਜਾਪੁ ਗੁਰੂ ਘਰ ਦੇ ਪਾਠੀ ਸਾਹਿਬ ਜੇ. ਪੀ. ਔਜਲਾ ਵਲੋਂ ਕੀਤੇ ਗਏ ਇਸ ਉਪਰੰਤ ਮਾਨਤੋਵਾ ਗੁਰੂ ਘਰ ਦੇ ਸਟੇਜ ਸੈਕਟਰੀ ਸੰਤੋਸ਼ ਕੁਮਾਰ ਵਿਰਦੀ ਜੀ ਨੇ ਮੁਬਾਰਕਾਂ ਦਿੱਤੀਆਂ ਅਤੇ ਬਹੁਤ ਸਾਰੇ ਪ੍ਰਚਾਰਕਾਂ ਨੇ ਆਪੋਂ ਆਪਣੇ ਤਰੀਕੇ ਨਾਲ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਅਤੇ ਬਾਬਾ ਸਾਹਿਬ ਜੀ ਦੀ ਉਪਮਾਂ ਕੀਤੀ ਜਿਸ ਵਿੱਚ ਰਾਮ ਦਾਸ ਬੈਂਸ, ਕਮਲਜੀਤ, ਕਟਾਰੀਆ, ਅਮਰੀਕ ਜੱਖੂ, ਹਰਮੀਤ ਤਰੇਵੀਜੋ, ਸੋਨੂੰ ਪਾਰਮਾ ਪਿਆਚੈੰਸਾ, ਗੋਲਡੀ ਦਰਦੀ, ਮਹਿੰਦਰ ਖਲਵਾੜੀਆ, ਸੰਦੀਪ, ਗਗਨਪ੍ਰੀਤ, ਪੰਮਾ ਲਧਾਣਾ ਅਤੇ ਜੀਵਨ ਸੋਹਲ ਮਿਸ਼ਨਰੀ ਗੀਤਾਂ ਨਾਲ ਜੋੜਿਆ ਅਤੇ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਇਟਲੀ ਸਟੇਜ ਸੈਕਟਰੀ ਸ਼੍ਰੀ ਲਸ਼ਮਣ ਦਾਸ ਉਪਰੰਤ ਪ੍ਰਧਾਨ ਸਾਹਿਬ ਸ਼੍ਰੀ ਵਿਜੇ ਕੁਮਾਰ ਬੰਸੀਆਂ ਆਏ ਹੋਏ ਮਹਾਂਪੁਰਸ਼ਾਂ ਨੂੰ ਅਤੇ ਸਮੂਹ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਅਤੇ ਡੇਰਾ ਸਚਖੰਡ ਬੱਲਾਂ ਦੇ ਕੁਝ ਇਤਿਹਾਸਿਕ ਗੱਲਾਂ ਤੇ ਚਾਨਣਾ ਪਾਇਆ ਇਨਾਂ ਤੋਂ ਬਾਅਦ ਮਾਨਤੋਵਾ ਗੁਰੂ ਘਰ ਦੇ ਵਾਇਸ ਪ੍ਰਧਾਨ ਸ਼੍ਰੀ ਮਨਜੀਤ ਭਟੋਆ ਜੀ ਨੇ ਵੀ ਸੰਗਤਾਂ ਨੂੰ ਮੁਬਾਰਕਾਂ ਦਿੱਤੀਆਂ ਅਤੇ ਗੁਰੂ ਘਰ ਦੇ ਚੱਲ ਰਹੇ ਪ੍ਰੋਜੈਕਟਾਂ ਬਾਰੇ ਚਾਨਣਾ ਪਾਇਆ ਇਨਾਂ ਬੁਲਾਰਿਆਂ ਤੋਂ ਬਾਅਦ ਸੰਤ ਸੁਰਿੰਦਰ ਦਾਸ ਬਾਵਾ ਜੀ ਨੇ 108 ਸੰਤ ਨਿਰੰਜਨ ਦਾਸ ਮਹਾਰਾਜ ਜੀ ਅਤੇ ਉਨਾਂ ਨੇ ਆਪਣੇ ਵਲੋਂ ਇਸ ਮਹਾਨ ਸਮਾਗਮ ਤੇ ਸੰਗਤਾਂ ਨੂੰ ਮੁਬਾਰਕਾਂ ਦਿੱਤੀਆਂ ਤੇ ਸੰਗਤਾਂ ਨੂੰ ਸਤਿਗੁਰਾਂ ਦੀ ਅੰਮ੍ਰਿਤਬਾਣੀ ਨਾਲ ਜੋੜਦਿਆਂ ਹੋਇਆਂ ਪਰਮਾਤਮਾਂ ਦਾ ਸਿਮਰਨ ਕਰਨ ਸਭ ਸੰਗਤਾਂ ਇਕੱਠੇ ਤੇ ਭਾਈਚਾਰੇ ਨਾਲ ਮਿਲ ਕੇ ਰਹਿਣ ਦਾ ਸੰਦੇਸ਼ ਦਿੱਤਾ ਅਤੇ ਅੰਤ ਵਿੱਚ ਡੇਰਾ ਸਚਖੰਡ ਬੱਲਾਂ ਦੀ ਮੈਨਜਮੈਂਟ ਕਮੇਟੀ ਦੇ ਮੈਨੇਜਰ ਸ਼੍ਰੀ ਅਮਰੀਕ ਵਿਰਦੀ ਜੀ ਨੇ ਡੇਰਾ ਸਚਖੰਡ ਬੱਲਾਂ ਦੇ ਚੱਲ ਰਹੇ ਸਮਾਜ ਭਲਾਈ ਪ੍ਰੋਜੈਕਟਾਂ ਬਾਰੇ ਖੁੱਲਕੇ ਚਾਨਣਾ ਪਾਇਆ ਅਤੇ ਇਸ ਪ੍ਰੋਗਰਾਮ ਤੇ ਸੰਗਤਾਂ ਨੂੰ ਮਹਾਪੁਰਸ਼ਾਂ ਦੇ ਦਰਸ਼ਨ ਕਰਵਾਉਣ ਲਈ ਵੱਖੋਂ ਵੱਖਰੀਆਂ ਸਭਾਵਾਂ ਵਲੋਂ ਬੱਸਾਂ ਦਾ ਖਾਸ ਪ੍ਰਬੰਧ ਕੀਤਾ ਗਿਆ ਜਿਸ ਵਿੱਚ ਸ਼੍ਰੀ ਗੁਰੂ ਰਵਿਦਾਸ ਦਰਬਾਰ ਬੈਰਗਾਮੋ ਤੋ 3 ਬੱਸਾਂ ਆਈਆਂ ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ ਵਲੋਂ ਬੱਸ ਦਾ ਪ੍ਰਬੰਧ ਸ਼੍ਰੀ ਗੁਰੂ ਰਵਿਦਾਸ ਸਭਾ ਤਰੇਵੀਸੋ ਪੋਰਦੇਨੋਨੇ ਤੋਂ ਅਤੇ ਹੋਰ ਬਹੁਤ ਸਾਰੀਆਂ ਥਾਵਾਂ ਤੋਂ ਸਭਾਵਾਂ ਸੰਗਤਾਂ ਸਮੇਤ ਪਹੁੰਚੀਆਂ ਅੰਤ ਵਿੱਚ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ ਗੁਰੂ ਕੇ ਲੰਗਰ ਅਤੁਟ ਵਰਤਾਏ ਗਏ ।

ਰਵਿਦਾਸੀਆ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਸ਼੍ਰੀ 108 ਸੰਤ ਨਿਰੰਜਨ ਦਾਸ ਜੀ ਮਹਾਰਾਜ ਅਤੇ ਸੰਤ ਸੁਰਿੰਦਰ ਦਾਸ ਬਾਵਾ ਜੀ ਦੀ ਯੋਰਪ ਯਾਤਰਾ ਤੇ





(ਜਿੰਦਰ ਸ਼ੀਹਮਾਰ) ਸ਼੍ਰੀ ਗੁਰੂ ਰਵਿਦਾਸ ਟੈਂਪਲ ਪੈਰਿਸ ਵਿਖੇ ਰਵਿਦਾਸੀਆ ਧਰਮ ਨੂੰ ਸਮਰਪਿਤ ਸਤਿਸੰਗ 24 ਅਪ੍ਰੈਲ ਦਿਨ ਬੁੱਧਵਾਰ ਸ਼੍ਰੀ ਗੁਰੂ ਰਵਿਦਾਸ ਟੈਂਪਲ ਪੈਰਿਸ ਵਿਖੇ ਰਵਿਦਾਸੀਆ ਕਮਿਉਨਿਟੀ ਵੈਲਫੇਅਰ ਐਸ਼ੋਸ਼ੀਏਸ਼ਨ ਵਲੋਂ 108 ਸੰਤ ਨਿਰੰਜਨ ਦਾਸ ਮਹਾਰਜ ਜੀ ਦੀ ਸਰਪ੍ਰਸਤੀ ਹੇਠ ਸੰਤ ਸੁਰਿੰਦਰ ਦਾਸ ਬਾਵਾ ਜੀ ਦੀ ਦੇਖ ਰੇਖ ਹੇਠ ਕੀਤਾ ਗਿਆ ਜਿਸ ਵਿੱਚ ਸ਼ਾਮ ਦੇ ਸਮੇਂ ਅੰਮ੍ਰਿਤਬਾਣੀ ਦੇ ਜਾਪ ਕੀਤੇ ਗਏ ਉਪਰੰਤ ਸ਼੍ਰੀ ਬਿੱਟੂ ਬੰਗੜ ਨੇ ਅੰਮ੍ਰਿਤਬਾਣੀ ਦਾ ਕੀਰਤਨ ਕੀਤਾ ਅਤੇ ਜੀਵਨ ਸੋਹਲ ਜੀ ਨੇ ਮਿਸ਼ਨਰੀ ਗੀਤ ਸਰਬਣ ਕਰਾਏ ਉਪਰੰਤ ਬਾਵਾ ਜੀ ਨੇ ਆਪਨੇ ਪ੍ਰਵਚਨਾਂ ਰਾਹੀਂ 108 ਸੰਤ ਨਿਰੰਜਨ ਦਾਸ ਜੀ ਮਹਾਰਾਜ ਤਰਫੋਂ ਅਤੇ ਆਪਣੀ ਤਰਫੋਂ ਆਪਨੇ ਪ੍ਰਵਚਨਾਂ ਵਿੱਚ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਿਖਿਆਵਾਂ ਤੇ ਰਵਿਦਾਸੀਆ ਧਰਮ ਅੰਮ੍ਰਿਤਬਾਣੀ ਤੇ ਚਾਨਣਾ ਪਾਇਆ ਅੰਤ ਵਿੱਚ ਗੁਰੂ ਘਰ ਦੇ ਸੇਵਾਦਾਰ ਰਾਮ ਲਾਲ ਜੀ ਨੇ ਸੰਤਾਂ ਮਹਾਂਪੁਰਸ਼ਾਂ ਦਾ ਤੇ ਸੰਗਤਾਂ ਦਾ ਧੰਨਵਾਦ ਕੀਤਾ ਉਪਰੰਤ ਗੁਰੂ ਕੇ ਅਤੁਟ ਲੰਗਰ ਵਰਤਾਏ ਗਏ




































ਸ਼੍ਰੀ ਗੁਰੂ ਰਵਿਦਾਸ ਜੀ ਸਭਾ ਬਾਰੀ ਵਲੋਂ ਰਵਿਦਾਸੀਆ ਕੌਮ ਦੇ ਸ਼ੇਰ ਸ਼੍ਰੀ ਰਮੇਸ਼ ਕਲੇਰ ਜੀ ਅਤੇ ਮਿਸ਼ਨਰੀ ਗਾਇਕ ਰੂਪ ਲਾਲ ਧੀਰ ਜੀ ਦਾ ਕੀਤਾ ਨਿਘਾ ਸਵਾਗਤ

ਬਾਰੀ 09/03/2013 (ਜਿੰਦਰ ਸ਼ੀਹਮਾਰ-ਮੋਢੀ ਇਨਕ਼ਲਾਬ ਦਾ) ਇਟਲੀ ਦੇ ਦੌਰੇ ਤੇ ਪਹੁੰਚੇ ਮਿਸ਼ਨਰੀ ਗਾਇਕ ਸ਼੍ਰੀ ਰੂਪ ਲਾਲ ਧੀਰ ਜੀ ਅਤੇ ਯੂ.ਕੇ. ਤੋਂ ਕਾਂਸ਼ੀ ਟੀ.ਵੀ.ਦੀ ਟੀਮ ਵਲੋਂ ਸ਼੍ਰੀ ਰਮੇਸ਼ ਕਲੇਰ ਜੀ 9 ਮਾਰਚ ਨੂੰ ਸ਼੍ਰੀ ਗੁਰੂ ਰਵਿਦਾਸ ਜੀ ਸਭਾ ਬਾਰੀ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੂਰਬ ਸੰਬਧੀ ਸਮਾਗਮ ਤੇ ਹਾਜਰੀ ਲਗਾਉਣ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਇਟਲੀ ਤੋਂ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਇਟਲੀ ਵਲੋਂ ਜਿੰਦਰ ਸ਼ੀਹਮਾਰ ਜੀ, ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ ਵਲੋਂ ਮੁੱਖ ਸੇਵਾਦਾਰ ਪਰਮਜੀਤ ਜੀ, ਤੀਰਥ ਰਾਮ ਜੀ, ਹੀਰਾ ਲਾਲ, ਕਾਂਸ਼ੀ ਟੀ.ਵੀ. ਇਟਲੀ ਤੋਂ ਸੋਨਾ ਰਾਮ ਰੱਲ, ਬੈਰਗਾਮੋ ਤੋਂ ਦੀਪਾ ਝੱਲੀ ਜੀ ਦਾ ਬਾਰੀ ਏਅਰਪੋਰਟ ਪਹੁੰਚ ਤੇ ਸ਼੍ਰੀ ਗੁਰੂ ਰਵਿਦਾਸ ਜੀ ਸਭਾ ਬਾਰੀ ਵਲੋਂ ਸਵਾਗਤ ਕੀਤਾ ਗਿਆ ਅਤੇ ਪ੍ਰਬੰਧਕ ਕਮੇਟੀ ਵਲੋਂ ਧੰਨਵਾਦ ਕੀਤਾ ਗਿਆ ।

ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ ਵਿਖੇ ਪਹੁੰਚਣ ਤੇ ਰੂਪ ਲਾਲ ਧੀਰ ਜੀ ਦਾ ਕੀਤਾ ਗਿਆ ਸਨਮਾਨ



ਵਿਚੈਂਸਾ 08/02/2013 (ਜਿੰਦਰ ਸ਼ੀਹਮਾਰ-ਮੋਢੀ ਇਨਕ਼ਲਾਬ ਦਾ) ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੂਰਬ ਸੰਬਧੀ ਹਾਜਿਰੀ ਲਗਾਉਣ ਇਟਲੀ ਦੇ ਦੌਰੇ ਤੇ ਪਹੁੰਚੇ ਗਾਇਕ ਸ਼੍ਰੀ ਰੂਪ ਲਾਲ ਧੀਰ ਜੀ ਦਾ ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਖੇ ਪਹੁੰਚਣ ਤੇ ਪ੍ਰਬੰਧਕ ਕਮੇਟੀ ਅਤੇ ਸੰਗਤ ਵਲੋਂ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਪਰਮਜੀਤ, ਜਿੰਦਰ ਸ਼ੀਹਮਾਰ, ਕਸ਼ਮੀਰ ਸਿੰਘ, ਅਸ਼ੋਕ ਇਸ਼ਰਵਾਲ, ਹੀਰਾ ਲਾਲ, ਅਵਤਾਰ ਸਿੰਘ, ਗੋਰਾ ਦੋਸਾਂਝ, ਰਵਿੰਦਰ ਭੱਟੀ, ਸੋਹਣ ਲਾਲ, ਚਮਨ ਲਾਲ ਸ਼ੀਹਮਾਰ, ਪਰਮਜੀਤ ਮੱਲ ਜੀ ਹੋਰ ਮੈਂਬਰ ਸਾਹਿਬਾਨ ਅਤੇ ਸੰਗਤਾਂ ਹਾਜਿਰ ਸਨ ।





ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ
ਗੁਰਪੂਰਬ ਮੌਕੇ ਤੇ ਸੰਗਤਾਂ ਹੋਈਆਂ ਨਤਮਸਤਕ




(ਜਿੰਦਰ ਸ਼ੀਹਮਾਰ) 25 ਫਰਵਰੀ ਵਿਚੈਂਸਾ - ਜਿਵੇਂ ਕਿ ਅੱਜ ਪੂਰੇ ਵਿਸ਼ਵ ਵਿੱਚ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਆਗਮਨ ਪੂਰਬ ਬੜੀ ਹੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਇਸੇ ਲੜੀ ਦੌਰਾਨ ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ ਵਿਖੇ 25 ਫਰਵਰੀ ਨੂੰ ਅੰਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਜੀ ਦੇ ਜਾਪ ਅੰਰਭ ਹੋਏ ਪੂਰਾ ਦਿਨ ਸੰਗਤਾਂ ਗੁਰੂ ਘਰ ਆਉਂਦੀਆਂ ਰਹੀਆਂ ਸ਼ਾਮ ਵੇਲੇ ਸੰਗਤਾਂ ਦਾ ਭਾਰੀ ਇੱਕਠ ਹੋਇਆ ਆਈਆਂ ਸੰਗਤਾਂ ਵਲੋਂ ਗੁਰਪੂਰਬ ਦੀ ਖੁਸ਼ੀ ਅੰਦਰ ਦੀਪ ਮਾਲਾ ਕੀਤੀ ਗਈ ਉਪਰੰਤ ਅੰਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਜੀ ਦੇ ਜਾਪਾਂ ਦੇ ਭੋਗ ਪਾਏ ਗਏ ਅੰਤ ਵਿੱਚ ਆਰਤੀ ਦਾ ਗਾਇਨ ਕੀਤਾ ਗਿਆ ਸਰਬਤ ਦੇ ਲਈ ਅਰਦਾਸ ਕੀਤੀ ਗਈ ਗੁਰੂ ਕੇ ਅਤੁਟ ਲੰਗਰ ਵਰਤਾਏ ਗਏ ।














ਧੰਨ ਧੰਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਮਹਾਨ ਪਵਿਤਰ ਆਗਮਨ ਪੂਰਬ ਤੇ ਸਮੂਹ ਜਗਤ ਨੂੰ ਲੱਖ ਲੱਖ ਵਧਾਈ

ਵਲੋਂ : ਸ਼੍ਰੀ ਗੁਰੂ ਰਵਿਦਾਸ ਮਿਸ਼ਨ ਇਟਲੀ ਅਤੇ ਇਸ ਨਾਲ ਕੰਮ ਕਰ ਰਹੀਆਂ ਸਮੂਹ ਸ਼੍ਰੀ ਗੁਰੂ ਰਵਿਦਾਸ, ਡਾ. ਭੀਮ ਰਾਓ ਅੰਬੇਡਕਰ ਅਤੇ ਭਗਵਾਨ ਮਹਾਰਿਸ਼ੀ ਵਾਲਮਿਕੀ ਜੀ ਸਭਾਵਾਂ ।












ਪੁਰਤਗਾਲ ਵਿਖੇ ਅੰਮ੍ਰਿਤਬਾਣੀ ਦੇ 51 ਜਾਪਾਂ ਦੀ ਲੜੀ ਸ਼ੁਰੂ


(ਅਹੀਰ) ਜਗਤਗੁਰੂ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 636ਵੇਂ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿੱਚ ਸ਼੍ਰੀ ਗੁਰੂ ਰਵਿਦਾਸ ਸਭਾ ਪੁਰਤਗਾਲ ਅਤੇ ਸਮੂਹ ਸੰਗਤ ਵੱਲੋਂ ਸਭਾ ਦੇ ਪ੍ਰਧਾਨ ਸਰਬਜੀਤ ਅਹੀਰ ਦੀ ਅਗਵਾਈ ਵਿੱਚ ਮਿਤੀ 12.02.2012 ਦਿਨ ਮੰਗਲਵਾਰ ਤੋਂ ਅੰਮ੍ਰਿਤਬਾਣੀ ਸਤਿਗੁਰੂ ਰਵਿਦਾਸ ਜੀ ਦੇ ਲੜੀਵਾਰ 51 ਅਖੰਡ ਜਾਪ ਆਰੰਭ ਕੀਤੇ ਗਏ ‌‌। ਜਿਸ ਦੇ ਭੋਗ ਮਿਤੀ 25 ਫਰਵਰੀ ਨੂੰ ਗੁਰਪੁਰਬ ਵਾਲੇ ਦਿਨ ਪਾਏ ਜਾਣਗੇ । ਜਾਪ ਕਰਨ ਦੀ ਸੇਵਾ ਕਰਨ ਵਾਲਿਆਂ ਵਿੱਚ ਪਰਸ ਰਾਮ ਮੋਮੀ, ਸਰਬਜੀਤ ਅਹੀਰ, ਰਾਣਾ ਭਾਣੋਕੀ, ਦਵਿੰਦਰ ਲਾਖਾ, ਸਤਨਾਮ, ਮਦਨ ਮੋਹਨ, ਰਾਜ ਕੁਮਾਰ, ਬ੍ਰਿਜ ਲਾਲ ਆਦਿ ਨੇ ਸੇਵਾ ਨਿਭਾਉਣਗੇ । ਆਪ ਸਭ ਸੰਗਤਾਂ ਅੱਗਯ ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਮੌਕੇ ਤੇ ਗੁਰੂ ਘਰ ਪਹੁੰਚ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ।









ਸ਼ਾਹੀ ਫਰਮਾਨ ਰਵਿਦਾਸੀਆ ਧਰਮ ਦਾ (ਪਰੋਮੋ)